"ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ॥"
** 📃ਹੁਣ ਤੱਕ ਸਾਮਣੇ ਆਏ ਮੁੱਖ ਤੱਥ **
➤ 2 ਜਵਾਨ ਸਿੱਖ ਮੁੰਡੇਆ ਨੂੰ ਮੌਤ ਦੇ ਮੂੰਹ ਵਿੱਚ ਪਾਉਣ ਤੋਂ ਬਾਅਦ ਹੁਣ ਇੱਸ ਵਕਤ ਨਿਹੰਗ ਧਰਮ ਸਿੰਘ ਬਰੇਲੀ ਯੂ.ਪੀ ਪੁਲਿਸ ਤੇ ਸੀ.ਆਈ.ਡੀ ਤੋਂ ਭਗੌੜਾ ਹੋਇਆ ਫਿਰਦਾ। Murder ਦੀ FIR ਉੱਸ ਖ਼ਿਲਾਫ਼ ਦਰਜ ਹੋ ਚੁੱਕੀ ਹੈ ਤੇ ਯੂ.ਪੀ ਪੁਲਿਸ ਉੱਸ ਦੀ ਭਾਲ ਵਿੱਚ ਥਾਂ ਥਾਂ ਛਾਪੇ ਮਾਰ ਰਹੀ ਹੈ । ਉਸਦਾ ਮੋਬਾਈਲ ਨੰਬਰ (9872734342) ਬੰਦ ਆ ਰਿਹਾ ਹੈ।
➤ ਉੱਤਰ ਪ੍ਰਦੇਸ਼ ਦੀ ਪੁਲਿਸ ਅਤੇ ਸੀ.ਆਈ.ਡੀ ਦੀ ਰਿਪੋਰਟ ਮੁਤਾਬਿਕ ਨਿਹੰਗ ਧਰਮ ਸਿੰਘ ਦਾ ਪੁੱਤਰ ਪਰਮਵੀਰ ਸਿੰਘ ਬਰੇਲੀ ਦਾ ਲੈਂਡ ਮਾਫੀਆ (Land Mafia) ਹੈ। ਨਿਹੰਗ ਧਰਮ ਸਿੰਘ ਨਾਜਾਇਜ਼ ਜ਼ਮੀਨੀ ਕਬਜ਼ਾ ਅਤੇ ਕਬਜੇ ਵਾਲੀ ਜਮੀਨ ਤੇ ਖੇਤੀ ਲਈ ਜਵਾਨ ਨਿਹੰਗ ਸਿੰਘ ਮੁੰਡੇ ਆਪਣੇ ਪੁੱਤਰ ਨੂੰ supply ਕਰਦਾ ਸੀ।
➤ ਨਿਹੰਗ ਧਰਮ ਸਿੰਘ ਨੇ ਆਪਣੇ ਪੁੱਤਰ ਦੀ ਜਾਣ ਬਚਾਣ ਲਈ ਉਹਨੂੰ ਅਕਤੂਬਰ 2022 ਵਿੱਚ ਪੰਜਾਬ ਭੇਜ ਦਿੱਤਾ ਲੇਕਿਨ ਜਵਾਨ ਸਿੱਖ ਮੁੰਡੇਆ ਤੋਂ ਨਾਜਾਇਜ਼ ਜ਼ਮੀਨ ਦਾ ਕਬਜ਼ਾ ਤੇ ਜ਼ਮੀਨ ਤੇ ਖੇਤੀ ਕਰਵਾਂਦਾ ਰਿਹਾ। 12 ਜਨਵਰੀ 2023 ਨੂੰ ਇਹ ਨਾਜਾਇਜ਼ ਜ਼ਮੀਨ ਬਣੀ 2 ਜਵਾਨ ਨਿਹੰਗ ਸਿੰਘ ਮੁੰਡੇਆ ਦੀ ਮੌਤ ਦਾ ਕਾਰਣ।
➤ ਗਰੀਬਾਂ ਦੀਆ ਜ਼ਮੀਨਾ ਤੇ ਕੀਤਾ ਸੀ ਨਿਹੰਗ ਧਰਮ ਸਿੰਘ ਦੀ ਕਾਰਗੁਜਾਰੀ ਵਿਚ ਉੱਸ ਦੇ ਮੁੰਡੇ ਪਰਮਵੀਰ ਸਿੰਘ ਨੇ ਕਬਜ਼ਾ !!
👉 ਨਿਹੰਗ ਧਰਮ ਸਿੰਘ ਦਾ ਪੱਖ ਪੂਰਨ ਵਾਲੇ ਇਹ ਗੱਲਾਂ ਨੂੰ ਵਿਚਾਰ ਲੈਣ -
"ਜੋ ਤਿਸੁ ਭਾਣਾ ਸੋਈ ਹੂਆ ॥" ਦੇ ਵਾਕ ਮੁਤਾਬਿਕ ਇਹ ਤਾਂ ਕਿਹਾ ਜਾ ਸੱਕਦਾ ਕੇ ਇੰਨਾ ਸਿੰਘਾਂ ਦੀ ਮੌਤ ਟੱਲ ਨਹੀਂ ਸਕਦੀ ਸੀ। ਲੇਕਿਨ ਨਿਹੰਗ ਧਰਮ ਸਿੰਘ ਵੱਲੋਂ ਓਹਨਾ ਸਿੰਘਾਂ ਨੂੰ ਆਪਣੇ ਨਿਜੀ ਸਵਾਰਥ ਲਈ ਨਾਜਾਇਜ ਜ਼ਮੀਨੀ ਕਬਜੇ ਵਿੱਚ ਇਸਤੇਮਾਲ ਕਰਨ ਦਾ ਫੈਲਸਾ ਉਸਦਾ ਆਪਣਾ ਮਨਿ ਭਾਵਦਾ ਹੁਕਮ ਸੀ। ਗੁਰਬਾਣੀ ਦੇ "ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ ॥" ਵਾਕ ਮੁਤਾਬਿਕ ਇਹ ਸਪੱਸ਼ਟ ਹੈ ਕਿ ਇੰਨਾ ਦੋਨੋ ਸਿੰਘਾਂ ਦੀ ਮੌਤ ਦਾ ਕਾਰਣ ਨਿਹੰਗ ਧਰਮ ਸਿੰਘ ਦੇ ਆਪਣੇ ਮਨਿ ਭਾਵਦੇ ਹੁਕਮ ਪਗਾਉਣਾ ਹੈ। ਨਿਹੰਗ ਧਰਮ ਸਿੰਘ ਇੱਸ ਨੂੰ "ਗੁਰੂ ਦਾ ਹੁਕਮ" ਕਹਿ ਕੇ ਪੱਲਾ ਨਹੀਂ ਝਾੜ ਸੱਕਦਾ।
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਫੁਰਮਾਨ "ਧਨ ਅਰ ਭੂਮਿ ਪੁਰਾਤਨ ਬੈਰਾ ॥" ਮੁਤਾਬਿਕ ਇਕ ਸੱਚਾ ਖਾਲਸਾ ਭੂਮਿ ਤੇ ਕਬਜੇ ਪਿਛੇ ਆਪਣਾ ਤੇ ਦੂਜੇਆ ਦਾ ਜੀਵਨ ਖ਼ਰਾਬ ਨਹੀਂ ਕਰਦਾ। ਨਿਹੰਗ ਧਰਮ ਸਿੰਘ ਦੇ ਨਿਜੀ ਸਵਾਰਥ ਤੇ ਹੰਕਾਰ ਪਿੱਛੇ ਹੋਈ ਨਾਜਾਇਜ ਜ਼ਮੀਨੀ ਕਬਜੇ ਲਈ ਲੜਾਈ ਨੇ ਸਾਬਿਤ ਕਰ ਦਿੱਤਾ ਕਿ ਉਸ ਨੇ ਗੁਰਬਾਣੀ ਦਾ ਉਪਦੇਸ਼ ਦਿੱਤਾ ਹੈ ਪਰ ਗੁਰਬਾਣੀ ਨੂੰ ਹੰਢਾਇਆ ਨਹੀਂ - ਅਵਰ ਉਪਦੇਸੈ ਆਪਿ ਨ ਕਰੈ ॥
"ਚੰਚਲ ਚਲਿਤ ਪਖੰਡ ਬਹੁ ਵਲ ਛਲਕਰਿ ਪਰਪੰਚ ਵਧਾਏ॥" ਦੇ ਵਾਕ ਮੁਤਾਬਿਕ ਨਿਹੰਗ ਧਰਮ ਸਿੰਘ "ਵਿਸ਼ਵ ਸ਼ਾਂਤੀ" "ਮਨੁੱਖੀ-ਅਧਿਕਾਰ" ਆਦਿ ਤੇ ਸੈਮੀਨਾਰ ਕਰਦਾ।
ਧਰਮ ਸਿੰਘ ਹੁਣ ਸੰਗਤ ਨੂੰ ਜਵਾਬ ਦੇਵੇ - ਕਿ ਜਿੰਨ੍ਹਾਂ ਪਰਿਵਾਰਾਂ ਦੇ ਪੁੱਤ ਮਰਵਾ ਦਿੱਤੇ ਨਾਜਾਇਜ ਜ਼ਮੀਨੀ ਕਬਜੇ ਵਿਚ ਓਹਨਾ ਨੂੰ ਸ਼ਾਂਤੀ ਕਿਵੇਂ ਆਉ ਹੁਣ ? ਜਿਹੜੇ ਸਿੰਘ ਧੋਖੇ ਨਾਲ ਨਾਜਾਇਜ ਜ਼ਮੀਨੀ ਕਬਜੇ ਵਿੱਚ ਮਰਵਾ ਦਿੱਤੇ ਉਹਨਾਂ ਦੇ ਮਨੁੱਖੀ-ਅਧਿਕਾਰਾ ਦਾ ਕੀ ਬਣਿਆ ? ਨਿਹੰਗ ਧਰਮ ਸਿੰਘ ਦੇ ਬਾਣੇ ਤੇ ਇੰਨ੍ਹਾਂ ਸਿੰਘਾਂ ਦੇ ਖੂਨ ਦੇ ਦਾਗ਼ ਹੁਣ "ਲੋਕ ਭਲਾਈ ਦੇ ਨਾਮ ਤੇ" ਵਿਸ਼ਵ ਸ਼ਾਂਤੀ ਸੈਮੀਨਾਰ ਕਰਵਾਉਣ ਨਾਲ ਸਾਫ਼ ਨਹੀਂ ਹੋ ਸੱਕਦੇ।
ਨਿਹੰਗ ਧਰਮ ਸਿੰਘ ਖੁਦ ਨੂੰ ਗੁਰਬਾਣੀ ਦਾ ਮਹਾਨ ਖੋਜੀ ਕਹਿੰਦਾ ਹੈ। ਪਰ ਇੰਨ੍ਹਾਂ ਸਿੰਘਾਂ ਨੂੰ ਆਪਣੇ ਨਿਜੀ ਸਵਾਰਥ ਲਈ ਵਰਤਣ ਵੇਲੇ ਉਹਨੂੰ ਇਹ ਖਿਆਲ ਨਾ ਰਿਹਾ ਕਿ ਇੰਨ੍ਹਾਂ ਦਾ ਮਾਨਸ ਜਨਮ ਦੁਰਲਭ ਹੈ - "ਦੁਰਲਭ ਦੇਹ ਪਾਇ ਮਾਨਸ ਕੀ ਬਿਰਥਾ ਜਨਮੁ ਸਿਰਾਵੈ ॥"
ਨਿਹੰਗ ਧਰਮ ਸਿੰਘ ਨੇ ਕਿਸੇ ਸਿੱਖ ਪ੍ਰਚਾਰਕ ਦਾ ਲਿਹਾਜ਼ ਨਹੀਂ ਕੀਤਾ। ਹੁਣ ਤੱਕ ਹੋਏ ਸੰਤਾ, ਸਿੱਖ ਸੇਵਕਾਂ ਤੇ ਸੇਵਾਦਾਰਾ ਨੂੰ ਮੂਰਖ ਜਾ ਘੱਟ ਅਕਲ ਦੇ ਮਾਲਕ ਕਹਿ ਕੇ ਬੇਜਤ ਕੀਤਾ। ਉਹਨਾਂ ਦੇ ਜੀਵਨ ਤੇ ਨੀਜੀ ਟਿੱਪਣੀ ਕੀਤੀ। ਬਹੁਤ ਮੰਦਾ ਬੋਲਿਆ। ਖੁੱਦ ਨੂੰ ਮਹਾਨ ਉੱਚੀ ਅਕਲ ਦਾ ਧਨੀ ਤੇ ਨਵੇਕਲਾ ਗੁਰਬਾਣੀ ਦਾ ਮਾਹਿਰ ਕਹਿ ਕੇ ਪੇਸ਼ ਕੀਤਾ। "ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ॥" ਵਾਕ ਮੁਤਾਬਿਕ ਨਿਹੰਗ ਧਰਮ ਸਿੰਘ ਦਾ ਸੱਚ ਹੁਣ ਸੱਬ ਸਾਹਮਣੇ ਹੈ !!